ਇਤਾਲਵੀ ਹਿੰਦੂ ਯੂਨੀਅਨ – ਸਨਾਤਨ ਧਰਮ ਸੰਘ, ਅਤੇ ਸੋਕਰੇਮ, ਨੋਵਾਰਾ ਵਿੱਚ ਸਹਿਯੋਗ

ਸੋਕਰੇਮ ਨੋਞਾਰਾ ਦੇ ਨਾਲ ਇੱਕ ਞਿਸ਼਼ੇਸ਼ ਸਮਝੌਤਾ – ਜੋ ਸਾਰੇ ਇਟਾਲੀਅਨ ਖੇਤਰ ਤੇ ਕਾਰਜ ਲਈ ਅਧਿਕਾਰਤ ਹੈ – ਸਹੀ ਤਰੀਕੇ ਨਾਲ ਹਿੰਦੁ ਸਮਾਜ ਦੇ ਰਿਤੀ ਰਿਵਾਜ ਨਾਲ ਅੰਤਿਮ ਸੰਸਕਾਰ ਕਰ ਆਨ ਦੇ ਲਈ

 

ਇਤਾਲਵੀ ਹਿੰਦੂ ਯੂਨੀਅਨ   – ਸਨਾਤਨ ਧਰਮ ਸੰਘਅਤੇ  ਸੋਕਰੇਮਨੋਵਾਰਾ ਵਿੱਚ ਸਹਿਯੋਗ

U.I.I. ਦਾ ਸੋਕਰੇਮ ਨੋਵਾਰਾ ਦੇ ਨਾਲ ਸਮਝੋਤਾ ਤੁਹਾਨੂੰ ਸਮਰੱਥ ਸ਼ਮਸ਼ਾਨਘਾਟਾਂ ਵਿੱਚ ਇਹਨਾਂ ਚੀਜ਼ਾਂ ਨੂੰ ਕਰਨ ਦੀ ਆਗਿਆ ਦਿੰਦਾ ਹੈ

  • ਘਟੋ ਘੱਟ 60 ਮਿੰਟਾਂ ਵਾਸਤੇ ਅਪਣੇ ਪਿਆਰੇ ਨੂੰ ਆਖਰੀ ਵਿਦਾਇਗੀ ਵਾਸਤੇ ਵਿਦਾਇਗੀ ਕਮਰੇ ਦੀ ਮੁਫ਼ਤ ਵਰਤੋਂ ਕਰਨ ਦੀ ਛੂਟ ;
  • ਵਿਦਾਇਗੀ ਕਮਰੇ ਨੂੰ ਪਰਿਵਾਰ ਦੁਆਰਾ ਪ੍ਰਦਾਨ ਕੀਤੀਆਂ ਅਸਥਾਈ ਸਜਾਵਟਾਂ (ਮੂਰਤੀਆਂ, ਪੇਂਟਿੰਗ, ਭੇਟਾਂ ਲਈ ਕਟੋਰੇ ਅਤੇ ਧੂਪ, ਅਗਰਬੱਤੀ ਅਤੇ ਮੋਮਬੱਤੀਆਂ ਜਗਾਉਣ ਦੀ ਛੂਟ ) ਦੇ ਨਾਲ ਸਜਾਨ, ਮਹੋਲ ਅਤੇ ਵਿਦਾਇਗੀ ਸਮਾਰੋਹ ਨੂੰ “ਅਪਣੇ ਅਨੁਸਾਰ“ ਢਾਲਣ ਦੀ ਛੂਟ;
  • ਤਾਬੂਤ ਦੇ ਆਲੇ-ਦੁਆਲੇ ਫੇਰੀ ਕਰਨ ਦੇ ਲਈ ਜਗ੍ਹਾ ਦਾ ਹੋਣਾ;
  • ਤਾਬੂਤ ਉੱਤੇ ਇੱਕ ਜਗਦੀ ਹੋਈ ਮੋਮਬੱਤੀ ਜਾਂ ਅਗਰਬੱਤੀ ਜਾਂ ਏਥੋਂ ਤੱਕ ਕਿ ਜਲਾਈ ਹੋਈ ਲੱਕੜ ਦਾ ਇੱਕ ਟੁਕੜਾ ਵੀ ਰੱਖ ਸਕਦੇ ਹੋ;
  • ਸਰੀਰ ਨੂੰ ਰਿਸ਼ਤੇਦਾਰਾਂ ਦੁਆਰਾ ਬੇਨਤੀ ਕੀਤੀ ਦਿਸ਼ਾ ਵੱਲ ਰੱਖਣ ਦੀ ਖੁੱਲ;
  • ਇੱਕ ਬਟਣ ਉਪਲੱਬਧ ਕਰਵਾਇਆ ਜਾਵੇਗਾ ਜਿਸ ਨਾਲ ਤੁਸੀਂ ਰੀਤੀ ਰਿਵਾਜਾਂ ਨਾਲ ਜਦੋਂ ਚਾਹੋ ਮ੍ਰਿਤਕ ਦਾ ਸੰਸਕਾਰ ਕਰ ਸਕਦੇ ਹੋ;

 

U.I.I. ਦੇ ਸੋਕਰੇਮ ਨੋਵਾਰਾ ਦੇ ਨਾਲ ਸਹਿਯੋਗ ਦੇ ਲਾਭ

  • ਯੂ.ਆਈ.ਆਈ. ਦੇ ਮੈਂਬਰਾਂ ਲਈ ਸੋਕਰੇਮ ਨੋਵਾਰਾ ਲਈ ਸਾਲਾਨਾ ਰਜਿਸਟ੍ਰੇਸ਼ਨ ਫ਼ੀਸ ਆਮ ਮੈਂਬਰਾਂ ਦੀ ਤਰ੍ਹਾਂ 20 ਯੂਰੋ ਦੀ ਬਜਾਏ 5 ਯੂਰੋ ਹੈ;
  • ਤੁਹਾਨੂੰ 15 ਯੂਰੋ ਦੀ ਇੱਕ ਵਾਰ ਦੀ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ;
  • ਸ਼ਹਿਰ ਦੇ ਅਨੁਸਾਰ ਇੱਕ ਨਿਯੰਤਰਤ ਅਤੇ ਪਾਰਦਰਸ਼ੀ ਲਾਗਤ ‘ਤੇ ਅੰਤਿਮ ਸੰਸਕਾਰ (ਹੇਠਾਂ ਦਿੱਤੀ ਸਾਰਣੀ ਦੇਖੋ)
  • ਦਾਹ-ਸੰਸਕਾਰ ਦੇ ਖ਼ਰਚਿਆਂ ਦੀਆਂ ਛੋਟਸ਼ੁਦਾ ਦਰਾਂ (ਹੇਠਾਂ ਦਿੱਤੀ ਸਾਰਣੀ ਦੇਖੋ)
  • ਨਵੀਂ ਦਿੱਲੀ ਨੂੰ ਹਵਾਈ ਰਸਤੇ ਅਸਥੀਆਂ ਨੂੰ ਲੈ ਕੇ ਜਾਨ ਵਾਸਤੇ ਸੂਚਕ ਦਰ (ਹੇਠਾਂ ਦਿੱਤੀ ਸਾਰਣੀ ਦੇਖੋ)
  • ਅਸਥੀਆਂ ਜਾਂ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਵਤਨ ਵਾਪਸ ਭੇਜਣ ਵਿੱਚ ਲੌਜਿਸਟਿਕ ਸਹਾਇਤਾ
  • ਸੋਕਰੇਮ ਨਾਲ ਜੁੜੇ ਅੰਤਿਮ-ਸੰਸਕਾਰ ਅਦਾਰਿਆਂ ਦੇ ਅਮਲੇ ਨੂੰ ਹਿੰਦੂ ਅੰਤਿਮ-ਸੰਸਕਾਰ ਦੀਆਂ ਰਸਮਾਂ ਵਿੱਚ ਸਿਖਲਾਈ ਹੋਵੇਗੀ

 

ਕੌਣ ਕੌਣ ਇਹਨਾਂ ਫ਼ਾਇਦੇਆ ਦਾ ਲਾਹਾ ਲੈ ਸਕਦਾ ਹੈ:

  • ਇਹ ਲਾਭ ਹਿੰਦੂ ਭਾਈਚਾਰਿਆਂ ਦੇ ਉਹਨਾਂ ਸਾਰੇ ਲੋਕਾਂ ਵਾਸਤੇ ਉਪਲੱਬਧ ਹਨ ਜੋ I.I. ਦੇ ਨਾਲ ਜੁੜੇ ਹਨ।
  • ਸੋਕਰੇਮ ਨੋਵਾਰਾ ਸੈਕਸ਼ਨ ਯੂ.ਆਈ.ਆਈ. ਲਈ ਪੰਜੀਕਰਨ ਨਿਜੀ ਪੱਧਰ’ ਤੇ ਇੱਕ ਵਿਸ਼ੇਸ਼ ਫਾਰਮ ਭਰਕੇ ਕੀਤਾ ਜਾ ਸਕਦਾ ਹੈ
  • ਸੋਕਰੇਮ ਨਾਲ ਰਜਿਸਟ੍ਰੇਸ਼ਨ ਦਾਹ-ਸੰਸਕਾਰ ਤੇ ਅਸਥੀ ਪ੍ਰਵਾਹ ਦੇ ਮਾਮਲੇ ਵਿੱਚ ਅੰਤਿਮ-ਸੰਸਕਾਰ ਦੀ ਰਸਮ ਨਾਲ ਸਬੰਧਿਤ ਇੱਛਾਵਾਂ ਨੂੰ ਨੇਤਰੇ ਚਾੜ੍ਹਨ ਦੀ ਗਰੰਟੀ ਦਿੰਦੀ ਹੈ
  • ਤੁਹਾਡੇ ਜਿੰਦਾ ਹੋਣ ਦੌਰਾਨ ਤੁਹਾਡੇ ਵਾਸਤੇ ਪੰਜੀਕਰਨ ਕਰਨਾ ਲਾਜ਼ਮੀ ਹੈ, ਜੇ ਕੋਈ ਵਿਅਕਤੀ ਪਹਿਲਾਂ ਸੋਕਰੇਮ ਕੋਲ ਪੰਜੀਕਰਨ ਕੀਤੇ ਬਿਨਾਂ ਮਰ ਜਾਂਦਾ ਹੈ, ਤਾਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਉੱਪਰ ਵਰਣਨ ਕੀਤੇ ਲਾਭ ਨਹੀਂ ਮਿਲ ਸਕਦੇ

ਸੰਬੰਧਿਤ Altair ਸ਼ਮਸ਼ਾਨ ਘਰਾਂ ਦੀ ਸੂਚੀ :

Regione Provincia Città
Emilia Romagna Modena Modena
Emilia Romagna Parma Parma
Emilia Romagna Reggio Emilia Reggio Emilia
Emilia Romagna Rimini Rimini
Emilia Romagna Piacenza Piacenza
Friuli Venezia Giulia Gorizia Gorizia
Friuli Venezia Giulia Udine Cervignano
Friuli Venezia Giulia Udine Gemona
Lazio Roma Civitavecchia
Lazio Viterbo Orte
Liguria Imperia Imperia
Liguria Imperia Sanremo
Liguria Savona Savona
Lombardia Como Como
Lombardia Brescia Brescia
Piemonte Alessandria Acqui Terme
Piemonte Alessandria Serravalle Scrivia
Piemonte Alessandria Valenza
Piemonte Biella Biella
Piemonte Cuneo Magliano Alpi
Piemonte Novara Trecate
Piemonte Torino Piscina
Piemonte VCO Domodossola
Sardegna Cagliari Cagliari
Sardegna Olbia Olbia
Sardegna Sassari Sassari
Toscana Grosseto Grosseto
Toscana Pistoia Pistoia

 

ਸੋਕਰੈਮ ਨੋਵਾਰਾ ਨਾਲ ਪੰਜੀਕਰਨ ਕਿਵੇਂ ਕਰੀਏ

  • ਸੋਕਰੇਮ ਵਿੱਚ ਵਿਅਕਤੀਗਤ ਹਿੰਦੂ ਦੀ ਰਜਿਸਟ੍ਰੇਸ਼ਨ ਵਾਸਤੇ, ਤੁਹਾਨੂੰ ਲਾਜ਼ਮੀ ਤੌਰ ‘ਤੇ ਪੰਜੀਕਰਨ ਫਾਰਮ ਭਰਨਾ ਜਰੂਰੀ ਹੈ, ਪਛਾਣ ਦਸਤਾਵੇਜ਼ ਅਤੇ ਕੋਡਿਚੇ ਫਿਸਕਾਲੇ ਕੋਡ ਦੀ ਇੱਕ ਕਾਪੀ ਨਾਲ ਪ੍ਰਦਾਨ ਕਰਾਉਣੀ ਚਾਹੀਦੀ ਹੈ ਅਤੇ 5 ਯੂਰੋ ਦੀ ਫੀਸ ਦਾ ਭੁਗਤਾਨ ਕਰਨਾ ਚਾਹੀਦਾ ਹੈ (ਸੰਭਵ ਤੌਰ ‘ਤੇ ਪੋਸਟਲ ਆਰਡਰ/ਬੈਂਕ ਟ੍ਰਾਂਸਫਰ ਦੁਆਰਾ ਵੀ ਕੀਤਾ ਜਾ ਸਕਦਾ ਹੈ )।
  • ਸੋਕਰੇਮ ਦਸਤਾਵੇਜ਼ਾਂ ਅਤੇ ਰਜਿਸਟ੍ਰੇਸ਼ਨ ਫਾਰਮਾਂ ਨੂੰ ਇਕੱਤਰ ਕਰਨ ਲਈ ਸਮਰਪਿਤ ਹਿੰਦੂ ਮੰਦਰਾਂ ਵਿੱਚ ਆਹਮਣੇ-ਸਾਹਮਣੇ ਮੀਟਿੰਗਾਂ ਦਾ ਆਯੋਜਨ ਕਰਨ ਲਈ ਉਪਲੱਬਧ ਹੈ।
  • ਭਵਿੱਖ ਵਿੱਚ spid ਜਾਂ ਹੋਰ ਪਛਾਣ ਵਿਧੀਆਂ ਰਾਹੀਂ ਹਰ ਚੀਜ਼ ਨੂੰ ਔਨਲਾਈਨ ਕਰਨ ਲਈ ਇੱਕ ਸਮਰਪਿਤ ਆਨਲਾਇਨ ਪੋਰਟਲ ਬਣਾਉਣ ਦਾ ਇਰਾਦਾ ਹੈ।

 

ਸੋਕਰੇਮ ਮੈਂਬਰਾਂ ਲਈ ਸਾਲ 2024 ਲਈ ਨਿਯੰਤਰਤ ਲਾਗਤਾਂ

ਉਪਰੋਕਤ ਦਰਾਂ ਦੱਸੇ ਸ਼ਹਿਰ  ਲਈ ਹਨ ਜਿਸ ਵਿੱਚ 50 Km  ਦਾ ਘੇਰਾ ਵੀ ਸ਼ਾਮਲ ਹੈ। 50 Km . ਤੋਂ ਵੱਧ ਦੇ ਸਥਾਨਾਂ ਵਾਸਤੇ € 300  (ਤਿੰਨ ਸੌ/00) ਦੇ ਇੱਕ ਮੰਨੇ ਹੋਏ ਚਪਟੇ-ਦਰ ਦੇ ਮਾਈਲੇਜ ਵਾਧੇ ਨੂੰ ਲਾਗੂ ਕੀਤਾ ਜਾਵੇਗਾ।

 

ਅੰਤਿਮ ਸੰਸਕਾਰ ਦੀ ਲਾਗਤ ਵਿੱਚ ਕੀ ਕੀ ਸ਼ਾਮਿਲ ਹੈ:

  1. ਦਾਹ-ਸੰਸਕਾਰ ਲਈ ਢੁੱਕਵੇਂ ਤਾਬੂਤ ਘਰ ਦੇ ਪਤੇ ਨਾਲ ਸਪਲਾਈ ਕਰਨਾ: ਦੋ ਮਾਡਲਾਂ ਵਿੱਚੋਂ ਚੋਣ ਕਰਨ ਦੀ ਛੂਟ ਜਿਵੇ >ਖਾਲੀ /ਡਿਜਾਇਨ ਵਾਲਾ
  2. ਪਛਾਣ ਪਲੇਟ ਅਤੇ ਸੰਭਵ ਧਾਰਮਿਕ ਚਿੰਨ੍ਹ ਨਾਲ
  3. ਵਿਭਿੰਨ ਰੰਗਾਂ ਵਿੱਚੋਂ ਚੋਣ ਕਰਨ ਦੀ ਸੰਭਾਵਨਾ ਨਾਲ ਕਮਪਲੀਟ ਸਾਟਿਨ ਪੈਡਿੰਗ
  4. ਤਾਬੂਤ ਦੀ ਬਣਤਰ, ਆਲੇ-ਦੁਆਲੇ ਦੀ ਸੀਲ
  5. ਤਾਬੂਤ ਲਈ ਲਿਖਾਵਟ ਵਾਲਾ ਰਿਬਨ ਅਤੇ ਮਿਸ਼ਰਿਤ ਮੌਸਮੀ ਫੁੱਲਾਂ ਦੀ ਰਚਨਾ
  6. 10 ਲੋਕਲ ਪੋਸਟਰ ਤੇ 30 ਵਿਅਕਤੀਗਤ ਯਾਦਗਾਰ ਦੀ ਛਪਾਈ ਤੇ ਟੈਕਸ
  7. ਮਖ਼ਮਲੀ ਡਰੇਪ ਅਤੇ ਰਿਹਾਇਸ਼ੀ ਥਾਂ ਤੇ ਘੋਸ਼ਣਾ
  8. ਕਮੂਣੇ ਲਈ ਪੇਪਰਾਂ ਦੀ ਤਿਆਰੀ
  9. ਜਿਥੇ ਸੰਭਵ ਹੋ ਸਕੇ- ਪੂਜਾ ਲਈ ਜਗ੍ਹਾ, ਸ਼ੋਕ ਸੰਦੇਸ਼ ਲਿਖਣ ਲਈ ਮੇਜ਼ ਤੇ ਡਰੇਪ
  10. ਤਾਬੂਤ ਨੂ ਲੈ ਕੇ ਜਾਣਾ ਤੇ ਸਾਰੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਕਰਾਇਆ ਜਾਣਾ
  11. ਮ੍ਰਿਤਕ ਦੇਹ ਨੂ ਸ਼ਵ ਵਾਹਨ ਵਿੱਚ ਲੈ ਕੇ ਜਾਨ ਦੀ ਵਿਵਸਥਾ
  12. ਅਸਥਿਆ ਰੱਖਣ ਲਈ ਨਾਂ ਪੱਟੀ ਵਾਲਾ, ਸਟੀਲ ਦਾ ਕਲਸ਼ ਦਿੱਤਾ ਜਾਵੇਗਾ
  13. ਅਸਥਿਆ ਨੂ ਰੱਖਣ, ਜਮਾਂ ਤੇ ਵਿਸਰਜਨ ਲਈ ਸਹਾਇਤਾ
  14. ਸਿਰਮਿਕਾਂ {ਚੀਨੀ} ਦੀ ਪਲੇਟ ਤੇ ਫੋਟੋ ਦੀ ਛਪਾਈ
  15. ਅਸਥਿਆ ਨੂੰ ਲੈਣ ਲਈ ਸਹਾਇਤਾ
  16. ਉੱਪਰ ਦੱਸੇ ਹੋਏ ਰੇਟ ਉਸੀ ਸ਼ਹਿਰ ਨਾਲ ਸਬੰਧਿਤ ਨੇ ਤੇ 50ਕਿਲੋ ਮੀਟਰ ਤੱਕ ਦੀ ਦੂਰੀ ਲਈ ਵੈਦ ਹਨ। 50ਕਿਲੋ ਮੀਟਰ ਤੋਂ ਵੱਦ ਦੂਰੀ ਲਈ ਯੂਰੋ 300ਦਾ ਇੱਕ ਫਲੈਟ ਸਰ ਚਾਰਜ ਲਿੱਤਾ ਜਾਵੇਗਾ

ਅੰਤਿਮ ਸੰਸਕਾਰ ਤੇ ਦਾਹ ਸੰਸਕਾਰ ਦੀਆ ਕੁੱਝ ਉਦਾਹਰਣਾਂ

 

ਉਦਾਹਰਨ 1

ਜੇ ਕੋਈ ਹਿੰਦੂ ਆਸਥਾ ਵਾਲਾ ਮ੍ਰਿਤਕ  ਟੋਰਿਨੋ ਜ਼ਿਲੇ ਦਾ ਹੈ ਤੇ ਉਸਦਾ ਪਰਿਵਾਰ ਸੋਕਰੇਮ ਨਾਲ ਸਬੰਧਿਤ ਏਜੰਸੀ ਨਾਲ ਰਾਬਤਾ ਕਰਦੀ ਹੈ

ਅੰਤਿਮ ਸੰਸਕਾਰ = 2200 ਯੂਰੋ { ਫ਼ਿਕਸ ਤੇ ਪਾਰਦਰਸ਼ੀ ਲਾਗਤ}

ਦਾਹ ਸੰਸਕਾਰ =438 ਯੂਰੋ {ਆਮ ਲਾਗਤ ਨਾਲੋਂ ਛੂਟ ਤੇ }

ਕੁੱਲ ਖਰਚ = 2638 ਯੂਰੋ

  • ਜੇ ਅਸਥਿਆ ਦਾ ਵਿਸਰਜਨ ਇਟਲੀ ਵਿੱਚ ਹੀ ਹੋਣਾ ਹੈ ਤੇ ਹੋਰ ਕੋਈ ਖਰਚ ਨਹੀਂ ਹੈ।
  • ਪਰ ਜੇ ਅਸਥਿਆ ਦਾ ਵਿਸਰਜਨ ਭਾਰਤ ਦੇਸ਼ ਵਿੱਚ ਹੋਣਾ ਹੈ ਤੇ ਹੋਰ 200 ਯੂਰੋ। ਅਸਥਿਆ ਨੂ ਭਾਰਤ ਲੈ ਕੇ ਜਾਨ ਦਾ ਖਰਚ ।
  • ਜੇ ਮ੍ਰਿਤਕ ਦਾ ਕੋਈ ਪਾਰਿਵਾਰਿਕ ਮੈਂਬਰ ਹੀ ਅਸਥਿਆ ਲੈ ਕੇ ਜਾ ਰਿਹਾ ਹੈ । ਉਸ ਸਥਿਤੀ ਵਿੱਚ ਇਹ 200 ਯੂਰੋ ਬਚ ਸਕਦੇ ਨੇ, ਕਿਯੂਕੀਂ ਅਸਥੀ ਕਲਸ ਨੂੰ ਹੱਥੀਂ ਚੁੱਕਣ ਵਾਲਾ ਸਮਾਨ ਮਾਣਿਆ ਜਾ ਸਕਦਾ ਹੈ।

 

ਉਦਾਹਰਨ 2

ਜੇ ਕੋਈ ਹਿੰਦੂ ਆਸਥਾ ਵਾਲਾ ਮ੍ਰਿਤਕ ਅਲੈਸਾਂਦਰਿਆਂ  ਜ਼ਿਲੇ ਤੋਂ ਬਾਹਰ ਦਾ ਹੈ ਤੇ ਉਸਦਾ ਪਰਿਵਾਰ ਅਲੈਸਾਂਦਰਿਆਂ ਵਿੱਚ ਸੋਕਰੇਮ ਨਾਲ ਸਬੰਧਿਤ ਏਜੰਸੀ ਨਾਲ ਰਾਬਤਾ ਕਰਦੀ ਹੈ

ਅੰਤਿਮ ਸੰਸਕਾਰ = 2800 ਯੂਰੋ { ਫ਼ਿਕਸ ਤੇ ਪਾਰਦਰਸ਼ੀ ਲਾਗਤ}

50 km ਤੋਂ ਵੱਧ ਦੂਰੀ ਕਰਕੇ 300 ਯੂਰੋ ਦਾ ਸਰਚਾਰਜ ਉਸ ਏਜੰਸੀ ਲਈ ਜੋ ਕਿ ਅਲੈਸਾਂਦਰਿਆਂ ਜ਼ਿਲੇ ਲਈ ਹੈ ।

ਦਾਹ ਸੰਸਕਾਰ = 438 ਯੂਰੋ

ਕੁੱਲ = 3538 ਯੂਰੋ

  • ਜੇ ਅਸਥਿਆ ਦਾ ਵਿਸਰਜਨ ਇਟਲੀ ਵਿੱਚ ਹੀ ਹੋਣਾ ਹੈ ਤੇ ਹੋਰ ਕੋਈ ਖਰਚ ਨਹੀਂ ਹੈ।
  • ਪਰ ਜੇ ਅਸਥਿਆ ਦਾ ਵਿਸਰਜਨ ਭਾਰਤ ਦੇਸ਼ ਵਿੱਚ ਹੋਣਾ ਹੈ ਤੇ ਹੋਰ 200 ਯੂਰੋ। ਅਸਥਿਆ ਨੂ ਭਾਰਤ ਲੈ ਕੇ ਜਾਨ ਦਾ ਖਰਚ ।
  • ਜੇ ਮ੍ਰਿਤਕ ਦਾ ਕੋਈ ਪਾਰਿਵਾਰਿਕ ਮੈਂਬਰ ਹੀ ਅਸਥਿਆ ਲੈ ਕੇ ਜਾ ਰਿਹਾ ਹੈ । ਉਸ ਸਥਿਤੀ ਵਿੱਚ ਇਹ 200 ਯੂਰੋ ਬਚ ਸਕਦੇ ਨੇ, ਕਿਯੂਕੀਂ ਅਸਥੀ ਕਲਸ ਨੂੰ ਹੱਥੀਂ ਚੁੱਕਣ ਵਾਲਾ ਸਮਾਨ ਮਣਿਆ ਜਾ ਸਕਦਾ ਹੈ।

 

ਉਦਾਹਰਨ 3

ਜੇ ਕੋਈ ਹਿੰਦੂ ਆਸਥਾ ਵਾਲਾ ਮ੍ਰਿਤਕ ਬਰੈਸ਼ੀਆਂ  ਜ਼ਿਲੇ ਦਾ ਹੈ ਤੇ ਉਸਦਾ ਪਰਿਵਾਰ ਸੋਕਰੇਮ ਨਾਲ ਸਬੰਧਿਤ ਏਜੰਸੀ ਨਾਲ ਰਾਬਤਾ ਨਹੀਂ ਕਰਦੀ ਹੈ

ਅੰਤਿਮ ਸੰਸਕਾਰ = { ਏਜੰਸੀ ਦੱਸੇਗੀ}

ਦਾਹ ਸੰਸਕਾਰ =620 ਯੂਰੋ {ਦਾਹ ਸੰਸਕਾਰ ਘੱਰ ਬਰੈਸ਼ੀਆ,ਜੋ ਕਿ ਸੋਕਰੇਮ ਨਾਲ ਸਬੰਧਿਤ ਹੈ}

ਕੁੱਲ ਖਰਚ = ਏਜੰਸੀ ਦੱਸੇਗੀ

  • ਜੇ ਮ੍ਰਿਤਕ ਸੋਕਰੇਮ ਨਾਲ ਅਨੁਬੰਦਿਤ ਸੀ ਤੇ ਸਾਰ ਦਫਤਰੀ ਕੰਮ ਸੋਕਰੇਮ ਵੱਲੋਂ ਹੀ ਕਿੱਤਾ ਜਾਵੇਗਾ
  • ਉਸ ਤਰ੍ਹਾਂ ਹੀ ਸਭ ਕੁੱਝ ਸਾਰੇ ਰੀਤੀ ਰਿਵਾਜ ਸੋਕਰੇਮ ਨਾਲ ਸਬੰਧਿਤ ਸ਼ਮਸ਼ਾਨ ਘਾਟ ਤੇ ਕੀਤੇ ਜਾ ਸਕਣਗੇ {ਅੰਤਿਮ ਵਿਦਾਈ ਲਈ ਕਮਰਾ, ਅਗਰਬੱਤੀ ਤੇ ਦਾਗ਼ ਸ਼ੁਰੂ ਕਰਨ ਦੀ ਸੁਵਿਧਾ}
  • ਅਸਥਿਆ ਭਾਰਤ ਭੇਜਣ ਦਾ ਖਰਚ = 200 ਯੂਰੋ

ਜਿਥੇ ਸੋਕਰੇਮ ਨਾਲ ਸਬੰਧਿਤ ਏਜੰਸੀ ਨਹੀਂ ਹੈ ਉਥੇ ਅਸੀਂ ਭਾਲ ਕਰ ਰਹੇ ਹਾਂ

ਉਦਾਹਰਣ ਲਈ ਬਰੈਸ਼ੀਆਂ ਵਾਲੇ ਨੇੜਲੀ ਏਜੰਸੀ Monza Brianza ਨਾਲ ਰਾਬਤਾ ਕਰ ਸਕਦੇ ਨੇ ਉਸ ਕੇਸ ਵਿੱਚ ਲਾਗਤ 50 Km ਤੋਂ ਜਿਆਦਾ ਹੋਣ ਕਰਕੇ 2600 +300 ਯੂਰੋ ਹੋਵੇਗੀ।

 

Trust in Me ਸੰਸਕਾਰ ਵਾਸਤੇ ਪਾਲਿਸੀ ਖਰੀਦਣ ਲਈ

ਲੋੜਵੰਦ ਨੂੰ 180 ਯੂਰੋ ਸਲਾਨਾ ਦੇਣੇ ਪੈਣਗੇ। ਮੌਤ ਦੀ ਸੂਰਤ ਵਿੱਚ Trust in Me  ਸੰਸਕਾਰ ਨਾਲ ਸਬੰਧਿਤ ਸਾਰੇ ਰੀਤੀ ਰਿਵਾਜਾਂ ਦੇ ਖਰਚੇ, ਮ੍ਰਿਤਕ ਦੇਹ ਨੂੰ ਅਪਣੇ ਦੇਸ਼ ਲੈ ਕੇ ਜਾਨ ਦਾ ਖਰਚ, ਇਟਲੀ ਵਿੱਚ ਅਸਥੀ ਵਿਸਰਜਨ ਅਤੇ  ਅਸਥਿਆ ਨੂ ਅਪਣੇ ਦੇਸ਼ ਲੈ ਕੇ ਜਾਨ ਦਾ ਖਰਚ। ਸਾਰੇ ਖਰਚੇ ਪਾਲਿਸੀ ਹੀ ਕਰੇਗੀ  ਹੋਣਗੇ।

ਲੈਣ ਦੇ ਲਈ ਇੱਕ ਅਨੁਬੰਧ ਤੇ ਦਸਤਖ਼ਤ ਕਰਨੇ ਪੈਣਗੇ ਤੇ ਨਾਲ ਪਹਿਚਾਨ ਪੱਤਰ ਦੀ ਨਕਲ ਵੀ ਲੱਗੇਗੀ

ਦਸਤਖ਼ਤ ਕਰਨ ਤੇ  ਪਹਿਲੀ ਸਲਾਨਾ ਕਿਸ਼ਤ ਜਮਾਂ ਕਰਨ ਤੋਂ 24 ਘੰਟੇ ਬਾਅਦ ਅਨੁਬੰਧ ਸ਼ੁਰੂ ਹੋ ਜਾਵੇਗਾ

ਇਸ ਅਨੁਬੰਧ ਵਿੱਚ socrem ਨੂ ਸਲਾਨਾ ਕਿਸ਼ਤ ਦੇਣ ਲਿਖਿਆ ਹੋਈਆ ਹੈ

ਜੀਵਨ ਵਿੱਚ ਸੰਸਕਾਰ ਖਰੀਦਿਆ ਜਾ ਸਕਦਾ ਹੈ ਜੇਕਰ ਤੁਹਾਡੀ  ਉਮਰ 18-65 ਸਾਲ ਦੇ ਵਿਚਕਾਰ ਹੈ, ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਲਈ 180 ਯੂਰੋ ਇੱਕ ਸਾਲ ਦਾ ਭੁਗਤਾਨ ਕਰੋਗੇ ਜਾਂ ਜਿੰਨਾ ਚਿਰ ਤੁਸੀਂ ਚਾਹੁੰਦੇ ਹੋ: ਇਕਰਾਰਨਾਮਾ ਸਿਰਫ ਇੱਕ ਸਾਲ ਇੱਕ ਸਾਲ ਦਾ ਵੀ ਹੋ ਸਕਦਾ ਹੈ ।

65 ਸਾਲ ਦੋ ਬਾਅਦ ਐਂਟਰੀ ਲਈ ਰੇਟ ਅਲਗ ਨੇ

ਪ੍ਰੋਜੇਕਟ ਦੇ ਅਲੱਗ ਅਲੱਗ ਚਰਣ

1. ਕਨੂੰਨੀ ਪੱਖਾਂ ਦਾ ਸਿੱਟਾ ਤੇ ਸ਼ੁਰੂਆਤੀ ਅਨੁਬੰਧ ਦੀ ਦਸਤਖ਼ਤ
2. Piemonte, Lombardia, Liguria, Friuli, Venezia Giulia, Emilia Romagna, Toscana, Lazio, Sardegna ਸ਼ੁਰੂਆਤੀ ਦੋਰ ਵਿੱਚ ਹਨ
3.ਇਟਲੀ ਦੇ ਸਾਰੇ ਰਾਜਾਂ ਵਿੱਚ ਇਹ ਪ੍ਰੋਟੋਕੋਲ ਲਾਗੂ ਕਰਨਾ

ਜਾਣਕਾਰੀ ਤੇ ਫਾਰਮ ਆਦਿ ਲਈ